Wednesday, December 1, 2010

ਉਦਾਸੀ ਨਾਲ ਵੀ ਮੇਰਾ ਰਿਸ਼ਤਾ ਅਜੀਬ ਏ

ਉਦਾਸੀ ਨਾਲ ਵੀ ਮੇਰਾ ਰਿਸ਼ਤਾ ਅਜੀਬ ਏ,

ਜਿਨਾ ਜਾਵਾਂ ਦੂਰ,ਉੱਨਾ ਆਉਦੀ ਕਰੀਬ ਏ,

ਫ਼ਿਕਰ, ਦੁੱਖ, ਸ਼ਿਕਵੇ, ਤਨਹਾਈ,ਮੇਰੇ ਕੋਲ,

ਉੰਝ ਭਾਵੇਂ ਕਹਿੰਦੇ ਹਾਂ ਬੜੇ ਚੰਗੇ ਨਸੀਬ ਏ,

ਉਦਾਸ ਜਹੇ ਰਹਿਣ ਦੀ ਆਦਤ ਐਨੀ ਪੈਗੀ,

ਖੁਸ਼ੀ ਕੋਈ ਮਿਲੇ ਬੜਾ ਲਗਦਾ ਅਜੀਬ ਏ,

ਸ਼ੌਹਰਤਾਂ ਪਿੱਛੇ ਲੱਗ ਬਦਲ ਗਏ ਆਪਣੇ,

ਕਾਹਦਾ ਐ ਅਮੀਰ ਜੋ ਦਿਲ ਦਾ ਗਰੀਬ ਏ,

ਗੁੱਝੇ ਜਖ਼ਮਾਂ ਵਾਗ ਰੜਕਣ ਬੋਲ ਕਿਸੇ ਦੇ,

ਤਲਵਾਰਾਂ ਤੋ ਡੂਘੇ ਵਾਰ ਕਰ ਗਈ ਜੀਭ ਏ...!!!!!