ਉਦਾਸੀ ਨਾਲ ਵੀ ਮੇਰਾ ਰਿਸ਼ਤਾ ਅਜੀਬ ਏ,
ਜਿਨਾ ਜਾਵਾਂ ਦੂਰ,ਉੱਨਾ ਆਉਦੀ ਕਰੀਬ ਏ,
ਫ਼ਿਕਰ, ਦੁੱਖ, ਸ਼ਿਕਵੇ, ਤਨਹਾਈ,ਮੇਰੇ ਕੋਲ,
ਉੰਝ ਭਾਵੇਂ ਕਹਿੰਦੇ ਹਾਂ ਬੜੇ ਚੰਗੇ ਨਸੀਬ ਏ,
ਉਦਾਸ ਜਹੇ ਰਹਿਣ ਦੀ ਆਦਤ ਐਨੀ ਪੈਗੀ,
ਖੁਸ਼ੀ ਕੋਈ ਮਿਲੇ ਬੜਾ ਲਗਦਾ ਅਜੀਬ ਏ,
ਸ਼ੌਹਰਤਾਂ ਪਿੱਛੇ ਲੱਗ ਬਦਲ ਗਏ ਆਪਣੇ,
ਕਾਹਦਾ ਐ ਅਮੀਰ ਜੋ ਦਿਲ ਦਾ ਗਰੀਬ ਏ,
ਗੁੱਝੇ ਜਖ਼ਮਾਂ ਵਾਗ ਰੜਕਣ ਬੋਲ ਕਿਸੇ ਦੇ,
ਤਲਵਾਰਾਂ ਤੋ ਡੂਘੇ ਵਾਰ ਕਰ ਗਈ ਜੀਭ ਏ...!!!!!
ਅਸੀ ਟੁਰਦੇ ਰਹੇ ਬਿਨਾ ਮੰਜ਼ਿਲ ਤੌ ਮੰਜ਼ਿਲ ਖੜੀ ਸੀ ਲੰਬਾ ਰਾਹ ਬਨ ਕੇ ਜਿਨਾ ਰਾਹਾ ਨਾਲ ਜੁੜਿਆ ਨੇ ਯਾਦਾ ਸਾਡੀਆ ਉਥੇ ਖੜੇ ਨੇ ਰੁੱਖ ਵੀ ਗੁਵਾਹ ਬੰਨ ਕੇ ਯਾਰਾ ਸਹਾਰੇ ਹੀ ਜ਼ਿੰਦਗੀ ਗੁਜ਼ਰ ਗਈ ਯਾਦਾ ਮਿਲਇਆ ਨੇ ਜ਼ਿੰਦਗੀ ਚ ਸਾਹ ਬਨ ਕੇ ਜਦੌ ਉਹਨਾ ਨੂੰ ਵਕਤ ਮਿਲਿਆ ਸਾਡੇ ਬਾਰੇ ਸੌਚਣ ਦਾ ਉਦੌ ਪਏ ਹੌਵਾਗੇ ਅਸੀ ਕਿਤੇ ਸੁਆਹ ਬਨ ਕੇ
ReplyDeleteਸਫਰ ਜ਼ਿੰਦਗੀ ਦਾ ਜਦ ਮੁੱਕ ਜਾਣਾ
ReplyDeleteਹੱਸਣਾ ਖੇਡਣਾ ਸਭ ਰੁੱਕ ਜਾਣਾ
ਚਾਰ ਬੰਦਿਆ ਨੇ ਚੁੱਕ ਕੇ ਫੂਕ ਆਉਣਾ
ਜਦੌ ਸਾਹ ਮੇਰਾ ਰੁੱਕ ਜਾਣਾ
ਫਿਰ ਲਬਣਾ ਸਭ ਨੇ ਮੈਨੂੰ ਇਸ ਜੱਗ ਚ
ਜਦੌ ਮੈ ਰੱਬ ਦੀ ਬੁੱਕਲ ਚ ਲੁੱਕ ਜਾਣਾ
ਇਥੇ ਸਾਹਾ ਦਾ ਸਾਰਾ ਖੇਲ ਯਾਰੌ
ਕੀ ਪਤਾ ਸਾਹਾ ਨੇ ਕਦੌ ਮੁੱਕ ਜਾਣਾ
ਅੱਜ ਹੰਝੂ ਨੇ ਇਹਨਾ ਅੱਖਾ ਚ
ਕੱਲ ਹੰਝੂਇਆ ਨੇ ਵੀ ਸੁੱਕ ਜਾਣਾ
ਫਿਰ ਮਿਲਣਾ ਨਹੀ ਮੇਲਾ ਜੱਗ ਵਾਲਾ
ਜਦੇ ਸਾਹਾ "ਮਨੂੰ" ਦਿਆ ਨੇ ਰੁੱਕ ਜਾਣਾ
ਮੇਰਾ ਹੱਸਣਾ ਖੇਡਣਾ ਸਭ ਰੁੱਕ ਜਾਣਾ
ਜਦੌ ਸਫਰ ਜ਼ਿੰਦਗੀ ਦਾ ਜਦ ਮੁੱਕ ਜਾਣ